Translate

ㅤㅤਮੈ ਪੇਕੇ ਗਰਮੀਅਾ ਦੀਅਾਂ ਛੁਟੀਅਾ ਕਾਰਣ ਜਾ ਰਹੀ ਹਾ ਤੇ ਤੁਹਾਡੇ ਲੲੀ ਕੁਝ ਹੇਠਲੀਆਂ ਹਿਦਾਇਤਾਂ ਤੇ ਚੇਤਾਵਨੀ ਲਿਖਕੇ ਜਾ ਰਹੀ ਹਾਂ :
ㅤㅤ1 )ㅤㅤਦੋਸਤਾਂ ਮਿੱਤਰਾਂ ਤੇ ਚਾਚੇ ਤਾਇਆਂ ਦੇ ਪੁੱਤਾਂ ਨੂੰ ਘਰ ਬੁਲਾਕੇ ਬੁੱਲੇ ਲੁੱਟਣ ਦੀ ਕੋਈ ਜਰੂਰਤ ਨਹੀਂ, ਪਿਛਲੀ ਵਾਰ ਸੋਫੇ ਦੀ ਗੱਦੀ ਹੇਠੋਂ ਪੀਜ਼ੇ ਬਰਗਰਾਂ ਦੀਆਂ ਰਸੀਦਾਂ ਨਿਕਲੀਆਂ ਸਨ
ㅤㅤ2 )ㅤㅤਸਾਬਨਦਾਨੀ ਚ ਮੋਬਾਇਲ ਰੱਖਕੇ ਨਾਂ ਭੁੱਲ ਜਾਣਾ ਭਲਾ ਬਾਥਰੂਮ ਚ ਫੋਨ ਦਾ ਕੀ ਕੰਮ ?
ㅤㅤ3 )ㅤㅤਆਪਣੀਆਂ SPECS Case ਚ ਪਾਕੇ ਰੱਖਣਾ ਪਿਛਲੀ ਵਾਰ ਫ੍ਰਿਜ ਚੋ ਮਿਲੀਆਂ ਸਨ
ㅤㅤ4 )ㅤㅤਜਿਆਦਾ ਦਾਨੀ ਬਨਣ ਦੀ ਜਰੂਰਤ ਨਹੀਂ ਮੈਂ ਕੰਮ ਵਾਲੀ ਨੂੰ ਤਨਖ੍ਵਾਹ ਦੇ ਦਿੱਤੀ ਹੈ
ㅤㅤ5 )ㅤㅤਆਪਣਾ ਅਖਬਾਰ ਤੇ ਦੁੱਧਵਾਲਾ ਜਰਾ ਕੁ ਲੇਟ ਆਉਂਦਾ ਹੈ ਸੋ ਸਵੇਰੇ ਸਵੇਰੇ ਗਵਾਂਢੀਆਂ ਦੇ ਘਰ ਅਖਬਾਰ ਮੰਗਣ ਜਾਣ ਦੀ ਕੋਈ ਜ਼ਰੂਰਤ ਨਹੀ
ㅤㅤ6 _ㅤㅤਅਲਮਾਰੀ ਚ ਜਵਾਕਾਂ ਦੇ ਅੰਡਰਵਿਯਰ ਖੱਬੇ Draw ਚ ਨੇ ਤੇ ਤੁਹਾਡੇ ਸੱਜੇ ਚ | ਫੇਰ ਨਾਂ ਕਹਿਣਾ ਕੇ ਕੰਮ ਤੇ ਘੁਟਣ ਮਹਿਸੂਸ ਹੁੰਦੀ ਰਹੀ
ㅤㅤ7 )ㅤㅤਤੁਹਾਨੂੰ ਕੋਈ ਗੋਲੀ ਨਹੀਂ ਵੱਜੀ ਹੋਈ | ਸਾਰੀਆਂ ਡਾਕਟਰੀ ਰਿਪੋਰਟਸ ਠੀਕ ਨੇ | ਸੋ Lady Doctor ਵੱਲ ਬਾਰ ਬਾਰ ਚੱਕਰ ਮਾਰਨ ਦੀ ਵੀ ਕੋਈ ਜ਼ਰੂਰਤ ਨਹੀਂ
ㅤㅤ8 )ㅤㅤਮੇਰੀ ਭਰਜਾਈ ਤੇ ਭੈਣ ਦੇ ਜਨਮਦਿਨ ਦੀਆਂ ਪਾਰਟੀਆਂ ਤੇ ਆਪਾਂ ਜਾ ਆਏ ਹਾਂ | ਹੁਣ ਅੱਧੀ ਰਾਤ ਉਹਨਾਂ ਨੂੰ Belated Birthday ਕਰਨ ਦੀ ਕੋਈ ਲੋੜ ਨਹੀ
ㅤㅤ9 )ㅤㅤਜਲਦੀ ਸੌਂ ਜਾਇਆ ਕਰਨਾ ਵਾਈ ਫਾਈ ਦਾ ਪਾਸਵਰਡ ਬਦਲ ਦਿੱਤਾ ਹੈ
ㅤㅤ10 )ㅤ ਮੇਰੇ ਪੇਕੇ ਜਾਣ ਤੇ ਜਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ , Mrs Dhillon , Mrs Sharma , Mrs Sharda , Mrs Gill , Mrs Thind , Mrs Harford & Mrs Amsari ਵੀ ਏਨੀ ਦਿਨੀਂ ਪੇਕੇ ਹੀ ਹੋਣਗੀਆਂ
ㅤㅤ
ㅤㅤㅤㅤਤੇ ਅਖੀਰ ਚ ਹੁਣ ਧਿਆਨ ਨਾਲ ਮੇਰੀ ਗੱਲ ਪੜ ਲਵੋ :
ㅤㅤ
ਮੈਂ ਬਿਨਾਂ ਦੱਸੇ ਕਿਸੇ ਵੀ ਵਕਤ ਵਾਪਿਸ ਆ ਸਕਦੀ ਹਾਂ |ㅤਆਪਣਾ ਖਿਆਲ ਰੱਖਿਉ
ㅤㅤ
ㅤㅤㅤㅤㅤㅤㅤㅤㅤㅤㅤㅤㅤㅤㅤㅤㅤㅤਤੁਹਾਡੀ ਪਿਆਰੀ ਵਹੁਟੀ 😂

No comments:

Post a Comment

Follow me on Facebook