ㅤㅤㅤㅤㅤㅤ*ㅤਐੱਲ . ਐੱਲ . ਬੀ. ਦੀ ਪੜਾਈㅤ*
ㅤㅤ
ㅤਪ੍ਰੋਫੈਸਰ :ㅤㅤਜੇ ਤੂੰ ਕਿਸੇ ਨੂੰ ਸੰਤਰਾ ਦੇਣਾ ਹੋਵੇ ਤਾਂ ਕਿਵੇਂ ਦੇਵੇਂਗਾ ?
ㅤਵਿਦਿਆਰਥੀ : ਆਹ ਲੈ ਬਈ ਸੰਤਰਾ
ㅤਪ੍ਰੋਫੈਸਰ :ㅤㅤਤੂੰ ਕਨੂਨ ਦਾ ਵਿਦਿਆਰਥੀ ਏਂ , ਕਨੂਨੀ ਤਰੀਕੇ ਨਾਲ ਦੱਸ ?
ㅤਵਿਦਿਆਰਥੀ : ਮੈਂ ਬਹਾਦਰ ਸਿੰਘ ਪੁੱਤਰ ਸ਼੍ਰੀ ਨਾਜਰ ਸਿੰਘ ਨਿਵਾਸੀ ਪਿੰਡ ਫਾਤ੍ਤੋਵਾਲ ਪੰਜਾਬ, ਆਪਣੀ ਪੂਰੀ ਖੁਸ਼ੀ ਤੇ ਹੋਸ਼ ਹਵਾਸ ਵਿੱਚ , ਬਿਨਾਂ ਕਿਸੇ ਡਰ ਜਾਂ ਲਾਲਚ ਦੇ ਇਹ ਫਲ ਜਿਸ ਨੂੰ ਸੰਤਰਾ ਆਖਦੇ ਹਨ | ਜਿਸ ਤੇ ਮੇਰਾ ਪੂਰਾ ਮਾਲਕਾਨਾ ਹੱਕ ਹੈ , ਇਸ ਸੰਤਰੇ ਨੂੰ ਮੈਂ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ ਸਮੇਤ ਤੈਨੂੰ ਦੇ ਰਿਹਾ ਹਾਂ | ਔਰ ਤੈਨੂੰ ਇਸ ਗੱਲ ਦਾ ਬਿਨਾਂ ਸ਼ਰਤ ਪੂਰਾ ਅਧਿਕਾਰ ਦੇ ਰਿਹਾ ਹਾਂ ਕੀ ਤੂੰ ਇਸ ਨੂੰ ਕੱਟਣ , ਛਿਲਣ , ਖਾਣ ਜਾਂ ਫ੍ਰਿਜ ਵਿੱਚ ਰਖਣ ਲਈ ਪੂਰੀ ਤਰਾਂ ਸੁਤੰਤਰ ਹੈਂ | ਤੈਨੂੰ ਇਹ ਅਧਿਕਾਰ ਵੀ ਹੋਵੇਗਾ ਕਿ ਤੂੰ ਇਸ ਨੂੰ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ ਸਮੇਤ ਜਾਂ ਇਸ ਦੇ ਕਿਸੇ ਭਾਗ ਨੂੰ ਦਾਨ ਕਰ ਸਕਦਾ ਏਂ ਵੇਚ ਸਕਦਾ ਏਂ , ਇਸ ਦੀ ਸੁਰਖਿਆ ਲਈ ਸਕਿਉਰਟੀ ਗਾਰਡ ਰੱਖ ਸਕਦਾ ਹੈਂ , ਜੇ ਕੋਈ ਸਕਿਉਰਟੀ ਵਾਲਾ ਆਪਣੇ ਨਿੱਜੀ ਫਾਇਦੇ ਲਈ ਇਸ ਦਾ ਪ੍ਰਯੋਗ ਕਰਦਾ ਹੈ ਤਾਂ ਤੈਨੂੰ ਪੂਰਾ ਹੱਕ ਹੋਵੇਗਾ ਕੇ ਤੂੰ ਉਸ ਦੇ ਖਿਲਾਫ਼ ਐਫ ਆਈ ਆਰ ਦਰਜ ਕ੍ਰਵਾਵੇਂ ਜਾਂ ਵਕੀਲ ਨਿਜੁਕਤ ਕਰਕੇ 406 ਦਾ ਮੁਕਦਮਾ ਕਰੇਂ |
ㅤㅤ
ㅤㅤਮੈਂ ਇਹ ਘੋਸ਼ਣਾ ਕਰਦਾ ਹਾਂ ਕਿ ਅੱਜ ਤੋਂ ਪਹਿਲਾਂ ਇਸ ਸੰਤਰੇ ਸਬੰਧੀ ਕੋਈ ਵਾਦ ਵਿਵਾਦ ਜਾਂ ਝਗੜੇ ਦਾ ਮੈਂ ਜਿਮੇਦਾਰ ਹੋਵਾਂਗਾ | ਅੱਜ ਤੋਂ ਬਾਦ ਮੇਰਾ ਇਸ ਸੰਤਰੇ ਨਾਲ ਕੋਈ ਸਬੰਧ ਨਹੀਂ ਰਹੇਗਾ
ㅤਪ੍ਰੋਫੈਸਰ :ㅤㅤਪ੍ਰਭੂ ਤੁਹਾਡੇ ਚਰਨ ਕਿਥੇ ਹਨ ? 😂
No comments:
Post a Comment